।।** ਅਣਖੀਲੇ **।।

ਰੰਗ-ਰੰਗੀਲੇ, ਬੜੇ ਜੁਸ਼ੀਲੇ।
ਧਰਤ ਪੰਜਾਬ ਦੇ, ਪੰਜਾਬੀ ਸਜੀਲੇ।
ਸਿਆਣੇ ਗਾਉਂਦੇ
ਜੋ ਵਹਿ ਨੇ ਗਏ
ਸਮੇਂ ਨਹੀਂ ਆਉਂਦੇ।
ਕਿੱਥੇ ਅਣਖੀਲੇ, ਰੰਗ-ਰੰਗੀਲੇ ।
ਧਰਤ ਪੰਜਾਬ ਦੇ, ਪੰਜਾਬੀ ਸਜੀਲੇ ।

ਉਹ ਹੀ ਹੋਇਆ, ਨਸ਼ੇ ਚ’ ਭਿੰਉਆ
ਪੰਜਾਬ ਇਹ ਸਾਰਾ
ਨਸ਼ੇ ਦੀ ਅੱਗ’ਚ
ਰੁੜ ਗਿਆ ਸਾਰਾ
(ਕਿੱਥੇ ਅਣਖੀਲੇ——-ਸਜੀਲੇ)

ਮੰਡੀਰ ਨੂੰ ਭਾਉਂਦੇ, ਗੀਤ ਨੇ ਗਾਉਂਦੇ
ਮਨ ਮੋਹਣੇ ਗੀਤ
ਰੁੱਸ ਕੇ ਸਾਥੋਂ
ਕਿੱਥੇ ਗਏ ਮੀਤ?
(ਕਿੱਥੇ ਅਣਖੀਲੇ—-ਪੰਜਾਬੀ ਸਜੀਲੇ)

ਪੱਗ ਦਾ ਮਾਨ, ਖੇਤਾਂ ਦੀ ਸ਼ਾਨ
ਕੀਟਨਾਸ਼ਕਾਂ ਮਾਰੇ
ਅੱਗ ਖ਼ੁਦ ਲਾ ਕੇ
ਔਖੇ ਸਾਹ ਵਿਚਾਰੇ।
(ਕਿੱਥੇ ਅਣਖੀਲੇ——-ਸਜੀਲੇ)

ਸੂਟ ਕਮਾਲ, ਪਰਾਂਦਿਆਂ ਦੇ ਜਾਲ
ਟਰੰਕ’ਚ ਪਏ
ਉਡੀਕਦੇ ਸਾਨੂੰ
ਖਿੰਡ-ਖਿੰਡ ਗਏ।
(ਕਿੱਥੇ ਅਣਖੀਲੇ—-—ਸਜੀਲੇ )

ਧਰਮ ਅਸਾਡਾ, ਕੁਫ਼ਰ ਤੁਹਾਡਾ
ਸੱਚੀ ਅਣਖ ਭੁੱਲੇ
ਵੈਰ ਦੀ ਅੱਗ ਸੜ
ਹੁਣ ਖੂਨ ਹੀ ਡੁੱਲੇ।
(ਕਿੱਥੇ ਅਣਖੀਲੇ——–ਸਜੀਲੇ )

ਛਿੰਝ, ਖੇਡ, ਮੇਲੇ, ਕਿੱਥੇ ਗਏ ਵੇਲੇ
ਪੰਜਾਬ ਤੋਂ ਨੱਸੇ
ਸਟੈਂਡ ਦੀ ਖਾਤਿਰ
ਜਾ ਕਨੇਡਾ ਵੱਸੇ ।
ਕਿੱਥੇ ਅਣਖੀਲੇ, ਰੰਗ-ਰੰਗੀਲੇ
ਧਰਤ ਪੰਜਾਬ ਦੇ
ਪੰਜਾਬੀ ਸਜੀਲੇ ।
। ਮੁਕਤਾ ਸ਼ਰਮਾ ਤ੍ਰਿਪਾਠੀ ।।

2 responses

  1. ਸੁਹਣੀ ਕਵਿਤਾ!

    Liked by 1 person

    1. ਬਹੁਤ-ਬਹੁਤ ਸ਼ੁਕਰੀਆ

      Like

Leave a comment

Design a site like this with WordPress.com
Get started